COVID-19 ਟੀਕੇ

ਅਸੀਂ ਆਸਟ੍ਰੇਲੀਆ ਦੇ ਭਾਈਚਾਰੇ ਵਿੱਚ ਰਹਿਣ ਵਾਲੇ ਹਰ ਕਿਸੇ ਨੂੰ ਟੀਕਾਕਰਨ ਕਰਵਾਉਣ ਲਈ ਉਤਸ਼ਾਹਤ ਕਰਦੇ ਹਾਂ। ਇਹ ਸਿਹਤ ਸਲਾਹ ਦੇ ਅਨੁਸਾਰ ਹੈ।

COVID-19 ਟੀਕੇ ਆਸਟ੍ਰੇਲੀਆ ਵਿੱਚ ਹਰ ਕਿਸੇ ਵਾਸਤੇ ਮੁਫ਼ਤ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਆਸਟ੍ਰੇਲੀਆ ਦੇ ਵੀਜ਼ਾ ਧਾਰਕ
  • ਵਿਦੇਸ਼ੀ ਸੈਲਾਨੀ
  • ਅੰਤਰਰਾਸ਼ਟਰੀ ਵਿਦਿਆਰਥੀ
  • ਪ੍ਰਵਾਸੀ ਕਾਮੇ
  • ਸ਼ਰਣ ਮੰਗਣ ਵਾਲੇ, ਅਤੇ
  • ਉਹ ਲੋਕ ਜਿੰਨ੍ਹਾਂ ਕੋਲ ਵੈਧ ਵੀਜ਼ਾ ਨਹੀਂ ਹੈ।

ਜਦੋਂ ਆਸਟ੍ਰੇਲੀਆ ਵਿੱਚ ਲੋਕਾਂ ਨੂੰ ਟੀਕੇ ਲਗਾਏ ਜਾਂਦੇ ਹਨ, ਤਾਂ ਉਹਨਾਂ ਦੀ ਪ੍ਰਵਾਸ ਜਾਂ ਨਾਗਰਿਕਤਾ ਦੀ ਸਥਿਤੀ ਬਾਰੇ ਜਾਣਕਾਰੀ ਇਕੱਠੀ ਨਹੀਂ ਕੀਤੀ ਜਾਂਦੀ।

ਮੁਫ਼ਤ COVID-19 ਟੀਕਾਕਰਨ ਲਗਵਾਉਣ ਲਈ ਤੁਹਾਨੂੰ ਮੈਡੀਕੇਅਰ ਵਾਸਤੇ ਯੋਗ ਹੋਣ ਜਾਂ Medicare ਨਾਲ ਨਾਮ ਦਰਜ ਕਰਵਾਉਣ ਦੀ ਲੋੜ ਨਹੀਂ ਹੈ। ਕਲੀਨਿਕ ਲੱਭਣ ਲਈ ਜਿੱਥੇ ਤੁਹਾਨੂੰ Medicare ਕਾਰਡ ਦੀ ਲੋੜ ਨਹੀਂ ਹੈ, COVID-19 Vaccine Eligibility Checker ਦੀ ਵਰਤੋਂ ਕਰੋ।

ਆਪਣੀ ਭਾਸ਼ਾ ਵਿੱਚ COVID-19 ਵੈਕਸੀਨ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਵਾਸਤੇ, ਇੱਥੇ ਜਾਓ COVID-19 vaccine information in your language

ਤੱਥਸ਼ੀਟਾਂ