ਕਾਰੋਬਾਰਾਂ ਲਈ

JobKeeper ਭੁਗਤਾਨ

ਸਰਕਾਰ ਦਾ JobKeeper ਭੁਗਤਾਨ ਕਰੋਨਾਵਾਇਰਸ (COVID-19) ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਕਾਰੋਬਾਰਾਂ ਲਈ ਆਰਜ਼ੀ ਅਨੁਦਾਨ (ਸਬਸਿਡੀ) ਸੀ।

ਯੋਗ ਰੁਜ਼ਗਾਰਦਾਤੇ, ਇਕੱਲੇ ਵਪਾਰੀ ਅਤੇ ਹੋਰ ਸੰਸਥਾਵਾਂ ਆਪਣੇ ਯੋਗ ਕਰਮਚਾਰੀਆਂ ਵਾਸਤੇ JobKeeper ਭੁਗਤਾਨ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਸਨ। ਇਹ ATO ਦੁਆਰਾ ਹਰ ਮਹੀਨੇ ਬਕਾਏ ਵਿੱਚ ਰੁਜ਼ਗਾਰਦਾਤਾ ਨੂੰ ਅਦਾ ਕੀਤਾ ਜਾਂਦਾ ਸੀ।

ਕਾਰੋਬਾਰ ATO ਦੇ ਕਾਰੋਬਾਰੀ ਪੋਰਟਲ ਰਾਹੀਂ JobKeeper ਭੁਗਤਾਨ ਵਾਸਤੇ ਨਾਮ ਦਰਜ਼ ਕਰਵਾ ਸਕਦੇ ਸਨ, ਜੇ ਉਹ ਇਕੱਲੇ ਵਪਾਰੀ ਸਨ ਤਾਂ myGov ਦੀ ਵਰਤੋਂ ਕਰਕੇ ATO ਔਨਲਾਈਨ ਸੇਵਾਵਾਂ ਵਿੱਚ, ਜਾਂ ਕਿਸੇ ਰਜਿਸਟਰਡ ਟੈਕਸ ਜਾਂ BAS ਏਜੰਟ ਰਾਹੀਂ ਨਾਮ ਦਰਜ਼ ਕਰਵਾ ਸਕਦੇ ਸੀ।

JobKeeper ਭੁਗਤਾਨ ਬਾਰੇ ਜਾਣਕਾਰੀ ਵਾਸਤੇ www.ato.gov.au/JobKeeper ਉੱਤੇ ਜਾਓ।

ਬਿੱਲ ਅਤੇ ਤਨਖਾਹਾਂ ਦੇਣ ਲਈ ਨਗਦੀ ਦੇ ਪ੍ਰਵਾਹ ਨੂੰ ਯਕੀਨੀ ਬਨਾਉਣਾ

ਯੋਗ ਕਾਰੋਬਾਰ ਅਤੇ ਗੈਰ-ਮੁਨਾਫ਼ਾ (NFP) ਸੰਸਥਾਵਾਂ ਜੋ ਕਰਮਚਾਰੀਆਂ ਨੂੰ ਨੌਕਰੀ ਦਿੰਦੀਆਂ ਹਨ, ਉਹਨਾਂ ਨੂੰ ਮਾਰਚ 2020 ਤੋਂ ਲੈ ਕੇ ਸਤੰਬਰ 2020 ਤੱਕ ਮਹੀਨੇ ਜਾਂ ਤਿਮਾਹੀ ਦੀਆਂ ਆਪਣੀਆਂ ਸਰਗਰਮੀ ਸਟੇਟਮੈਂਟਾਂ ਦਰਜ ਕਰਕੇ 20,000 ਡਾਲਰ ਤੋਂ 100,000 ਡਾਲਰ ਤੱਕ ਨਕਦ ਪ੍ਰਵਾਹ ਵਿੱਚ ਵਾਧਾ ਕਰਨ ਵਾਲੀਆਂ ਰਕਮਾਂ ਪ੍ਰਾਪਤ ਹੋਣਗੀਆਂ।

ਵਧੇਰੇ ਪਤਾ ਕਰੋ:

ਸਿਖਲਾਈ ਲੈਣ ਵਾਲੇ (ਅਪਰੈਂਟਿਸ ਅਤੇ ਟਰੇਨੀਜ਼)

ਆਸਟ੍ਰੇਲੀਆ ਦੇ ਹੁਨਰਮੰਦ ਕਾਮਿਆਂ ਦੇ ਲਗਾਤਾਰ ਵਿਕਾਸ ਵਿੱਚ ਸਹਾਇਤਾ ਕਰਨ ਲਈ ਅਤੇ ਯੋਗ ਕਾਰੋਬਾਰਾਂ ਨੂੰ ਅਪਰੈਂਟਿਸ ਅਤੇ ਟਰੇਨੀਜ਼ ਨੂੰ ਨੌਕਰੀ ਉੱਤੇ ਰੱਖੀ ਰੱਖਣ ਲਈ ਸਰਕਾਰ ਤਨਖਾਹ ਵਿੱਚ 50 ਪ੍ਰਤੀਸ਼ਤ ਅਨੁਦਾਨ (ਸਬਸਿਡੀ) ਦੇ ਕੇ 21,000 ਡਾਲਰ ਤੱਕ ਦੀ ਸਹਾਇਤਾ ਦੇ ਰਹੀ ਹੈ।

ਵਧੇਰੇ ਪਤਾ ਕਰੋ:

ਉਧਾਰ ਅਤੇ ਕਰਜ਼ੇ

ਨਵੀਂ ਕਰੋਨਾਵਾਇਰਸ SME ਗਰੰਟੀ ਸਕੀਮ ਦਾ ਮਤਲਬ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਦੌਰਾਨ ਤੁਹਾਨੂੰ ਸਹਾਰਾ ਦੇਣ ਲਈ ਤੁਸੀਂ ਹਿੱਸਾ ਲੈ ਰਹੇ ਕਰਜ਼ਾ ਦੇਣ ਵਾਲਿਆਂ ਕੋਲੋਂ ਵਾਧੂ ਕਰਜ਼ੇ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦੇ ਹੋ।

ਕੰਮ ਚਲਾਉਣ ਲਈ ਰਾਸ਼ੀ ਵਿੱਚ ਵਰਤਣ ਵਾਸਤੇ ਨਵੇਂ ਅਣਸੁਰੱਖਿਅਤ ਕਰਜ਼ਿਆਂ ਲਈ ਸਰਕਾਰ SME ਕਰਜ਼ਾ ਦੇਣ ਵਾਲਿਆਂ ਨੂੰ 50 ਪ੍ਰਤੀਸ਼ਤ ਦੀ ਗਰੰਟੀ ਪ੍ਰਦਾਨ ਕਰੇਗੀ।

ਮੌਜੂਦਾ ਛੋਟੇ ਕਾਰੋਬਾਰ ਵਾਲੇ ਗਾਹਕਾਂ ਨੂੰ ਉਧਾਰ ਪ੍ਰਦਾਨ ਕਰਨ ਵਾਲੇ ਕਰਜ਼ਾ ਦੇਣ ਵਾਲਿਆਂ ਨੂੰ ਸਰਕਾਰ ਜਿੰਮੇਵਾਰੀ ਨਾਲ ਕਰਜ਼ਾ ਦੇਣ ਦੇ ਫਰਜ਼ਾਂ ਤੋਂ ਵੀ ਛੋਟ ਦੇ ਰਹੀ ਹੈ।

ਇਹ ਛੋਟ ਛੇ ਮਹੀਨਿਆਂ ਲਈ ਹੈ ਅਤੇ ਕਾਰੋਬਾਰ ਦੇ ਕੰਮਾਂ ਲਈ ਕਿਸੇ ਉਧਾਰ ਉਪਰ ਲਾਗੂ ਹੈ, ਜਿਸ ਵਿੱਚ ਨਵਾਂ ਉਧਾਰ, ਉਧਾਰ ਦੀ ਸੀਮਾ ਵਿੱਚ ਵਾਧਾ ਅਤੇ ਉਧਾਰ ਵਿੱਚ ਬਦਲਾਅ ਤੇ ਪੁਨਰਗਠਨ ਸ਼ਾਮਲ ਹਨ।

ਖੇਤਰਾਂ ਅਤੇ ਸੈਕਟਰਾਂ ਨੂੰ ਸਹਾਇਤਾ

ਭਾਈਚਾਰਿਆਂ, ਖੇਤਰਾਂ ਅਤੇ ਉਦਯੋਗਾਂ ਨੂੰ ਸਹਾਰਾ ਦੇਣ ਲਈ ਜੋ ਕਰੋਨਾਵਿੲਰਸ ਦੇ ਫੈਲਣ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ, ਸਰਕਾਰ ਨੇ 1 ਬਿਲੀਅਨ ਡਾਲਰ ਵੱਖਰੇ ਰੱਖੇ ਹਨ। ਇਹ ਰਾਸ਼ੀ ਮਹਾਂਮਾਰੀ ਦੇ ਦੌਰਾਨ ਸਹਾਇਤਾ ਲਈ ਅਤੇ ਮੁੜ ਬਹਾਲੀ ਵਿੱਚ ਸਹਾਇਤਾ ਲਈ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਸਰਕਾਰ ਸਾਡੇ ਹਵਾਈ ਉਦਯੋਗ ਨੂੰ 715 ਮਿਲੀਅਨ ਡਾਲਰ ਤੱਕ ਦੇ ਪੈਕੇਜ ਰਾਹੀਂ ਮਦਦ ਕਰ ਰਹੀ ਹੈ।

ਕਾਰੋਬਾਰਾਂ ਦੀ ਸਹਾਇਤਾ ਕਰਨ ਲਈ JobMaker ਯੋਜਨਾ ਦੇ ਅਸਥਾਈ ਕਦਮ

2020-21 ਦੇ ਬਜਟ ਦੇ ਹਿੱਸੇ ਵਜੋਂ, ਸਰਕਾਰ ਕਰੋਨਾਵਾਇਰਸ ਮਹਾਂਮਾਰੀ (COVID-19) ਦੇ ਪ੍ਰਭਾਵ ਤੋਂ ਮੁੜ-ਸਿਹਤਯਾਬ ਹੋਣ ਵਿੱਚ ਮਦਦ ਕਰਨ ਲਈ ਕਈ ਸਾਰੇ ਉਪਾਵਾਂ ਨੂੰ ਲਾਗੂ ਕਰ ਰਹੀ ਹੈ।

ਇਹ ਉਪਾਅ ਟੈਕਸ ਸਮੇਂ ਤੇ ਟੈਕਸ ਰਿਆਇਤਾਂ, ਕਟੌਤੀਆਂ ਅਤੇ ਸੰਪਤੀਆਂ ਵਿੱਚ ਕਮੀ ਦਾ ਦਾਅਵਾ ਕਰਨ ਨਾਲ ਸੰਬੰਧਤ ਹਨ। ਉਹ 2020-21 ਅਤੇ 2021-22 ਵਿੱਤੀ ਸਾਲਾਂ ਵਾਸਤੇ COVID-19 ਦੇ ਆਰਥਿਕ ਪ੍ਰਭਾਵਾਂ ਰਾਹੀਂ ਕਾਰੋਬਾਰਾਂ ਦਾ ਸਹਿਯੋਗ ਕਰਨਗੇ।

ਇਹਨਾਂ ਉਪਾਵਾਂ ਵਿੱਚ ਸ਼ਾਮਲ ਹਨ:

  • ਜੌਬਮੇਕਰ ਹਾਇਰਿੰਗ ਕਰੈਡਿਟ
  • ਆਰਜ਼ੀ ਤੌਰ ਤੇ ਪੂਰਾ ਖਰਚਾ
  • ਘਾਟਾ ਪਿਛਲੇ ਸਾਲਾਂ ਵਿੱਚ ਵਾਪਸ ਲੈ ਕੇ ਜਾਣਾ
  • ਕਾਰੋਬਾਰੀ ਨਿਵੇਸ਼ ਦਾ ਸਮਰਥਨ ਕਰਨਾ – ਤੇਜ਼ੀ ਨਾਲ ਘਸਾਈ ਦੀ ਕੀਮਤ ਨੂੰ ਗਿਣਨਾ
  • ਸੰਪਤੀ ਦੀ ਕੀਮਤ ਨੂੰ ਤੁਰੰਤ ਖਤਮ ਕਰਨਾ
  • ਛੋਟੇ ਕਾਰੋਬਾਰੀ ਇਕਾਈ ਦੀ ਸਾਲਾਨਾ ਕਮਾਈ ਦੀ ਹੱਦ ਨੂੰ ਵਧਾਉਣਾ