ਵਿਅਕਤੀ ਅਤੇ ਘਰ

ਸੁਪਰਐਨੂਏਸ਼ਨ ਨੂੰ ਪਹਿਲਾਂ ਜਾਰੀ ਕਰਨਾ

31 ਦਸੰਬਰ 2020 ਤੋਂ ਪਹਿਲਾਂ ਆਪਣੀ ਸੁਪਰਐਨੂਏਸ਼ਨ ਵਿੱਚੋਂ 10,000 ਡਾਲਰ ਕਢਵਾਉਣ ਲਈ ਯੋਗ ਵਿਅਕਤੀ myGov ਦੇ ਰਾਹੀਂ ਔਨਲਾਈਨ ਅਰਜ਼ੀ ਦੇ ਸਕਦੇ ਹਨ।

ਆਪਣੀ ਸੁਪਰ ਵਿੱਚੋਂ ਪਹਿਲਾਂ ਪੈਸੇ ਕਢਵਾਉਣਾ ਤੁਹਾਡੇ ਸੁਪਰ ਦੇ ਬਕਾਏ ਉਪਰ ਪ੍ਰਭਾਵ ਪਾਵੇਗਾ ਅਤੇ ਭਵਿੱਖ ਵਿੱਚ ਰਿਟਾਇਰ ਹੋਣ ਤੋਂ ਬਾਅਦ ਦੀ ਤੁਹਾਡੀ ਆਮਦਨ ਉੱਤੇ ਅਸਰ ਪਾ ਸਕਦਾ ਹੈ। ਸੁਪਰ ਨੂੰ ਜਲਦੀ ਕਢਵਾਉਣ ਲਈ ਅਰਜ਼ੀ ਦੇਣ ਤੋਂ ਪਹਿਲਾਂ ਵਿੱਤੀ ਸਲਾਹ ਲੈਣ ਬਾਰ ਵਿਚਾਰ ਕਰੋ।

ਸੁਪਰ ਨੂੰ ਪਹਿਲਾਂ ਜਾਰੀ ਕਰਵਾਉਣ ਬਾਰੇ ਵਧੇਰੇ ਪਤਾ ਕਰਨ ਲਈ www.ato.gov.au/early-access  ਉੱਤੇ ਜਾਓ, ਜਾਂ ATO ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨ ਵਾਸਤੇ, ਅਨੁਵਾਦ ਅਤੇ ਦੋਭਾਸ਼ੀਆ ਸੇਵਾ (TIS National) ਨੂੰ 13 14 50 ਉੱਤੇ ਫੋਨ ਕਰੋ।

ਜਾਇਦਾਦ ਵਿੱਚੋਂ ਬਾਹਰ ਨਾ ਕੱਢਣਾ

ਜਾਇਦਾਦ ਵਿੱਚੋਂ ਬਾਹਰ ਕੱਢਣ ਉਪਰ ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਦੁਆਰਾ ਛੇ ਮਹੀਨਿਆਂ ਲਈ ਪਾਬੰਦੀ ਹੋਵੇਗੀ। ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਥੋੜ੍ਹੇ ਸਮੇਂ ਦੇ ਇਕਰਾਰਨਾਮਿਆਂ ਬਾਰੇ ਗੱਲਬਾਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਵਧੇਰੇ ਵੇਰਵਿਆਂ ਲਈ ਆਪਣੇ ਰਾਜ ਅਤੇ ਕੇਂਦਰੀ ਪ੍ਰਦੇਸ਼ ਦੀ ਸਰਕਾਰ ਕੋਲੋਂ ਪਤਾ ਕਰੋ।

ਰਿਟਾਇਰ ਹੋਏ ਲੋਕਾਂ ਲਈ ਘੱਟੋ ਘੱਟ ਪੈਸੇ ਕਢਵਾਉਣ ਦੇ ਦਰ ਦੇ ਵਿਕਲਪ

COVID-19 ਮਹਾਂਮਾਰੀ ਦੇ ਨਤੀਜੇ ਵਜੋਂ ਵਿੱਤੀ ਬਜ਼ਾਰਾਂ ਵਿੱਚ ਪਏ ਬਹੁਤ ਵੱਡੇ ਘਾਟਿਆਂ ਦੇ ਅਸਰ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ 2019-20 ਅਤੇ 2020-21 ਆਮਦਨ ਸਾਲਾਂ ਵਾਸਤੇ ਖਾਤਾ ਆਧਾਰਿਤ ਪੈਨਸ਼ਨਾਂ ਅਤੇ ਮਿਲਦੇ ਜੁਲਦੇ ਉਤਪਾਦਾਂ ਲਈ ਘੱਟੋ ਘੱਟ ਪੈਸੇ ਕਢਵਾਉਣ ਦੀ ਜ਼ਰੂਰਤ ਨੂੰ 50% ਨਾਲ ਘਟਾ ਦਿੱਤਾ ਗਿਆ ਹੈ।

ਵਧੇਰੇ ਜਾਣਕਾਰੀ ਲਈ, www.ato.gov.au/drawdown ਉੱਤੇ ਜਾਓ।

JobKeeper ਭੁਗਤਾਨ

JobKeeper ਭੁਗਤਾਨ COVID-19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਾਰੋਬਾਰਾਂ ਦੀ ਸਹਾਇਤਾ ਕਰਦਾ ਹੈ, ਤਾਂ ਜੋ ਵਧੇਰੇ ਆਸਟਰੇਲੀਆ ਵਾਸੀ ਆਪਣੀਆਂ ਨੌਕਰੀਆਂ ਨੂੰ ਬਣਾਈ ਰੱਖ ਸਕਣ ਅਤੇ ਆਮਦਨ ਕਮਾਉਣਾ ਜਾਰੀ ਰੱਖ ਸਕਣ।

ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਸੂਚਿਤ ਕਰੇਗਾ ਜੇਕਰ ਉਹ ਤੁਹਾਡੀ ਥਾਂਵੇਂ JobKeeper ਦੇ ਪੰਦਰਵਾੜੇ ਦੇ ਭੁਗਤਾਨ ਦਾ ਦਾਅਵਾ ਕਰਨ ਦਾ ਇਰਾਦਾ ਰੱਖਦੇ ਹਨ।

ਵਧੇਰੇ ਜਾਣਕਾਰੀ ਲਈ www.ato.gov.au/jobkeeper ਉੱਤੇ ਜਾਓ।

ਪ੍ਰਣਾਲੀ ਨੂੰ ਸੁਰੱਖਿਅਤ ਅਤੇ ਨਿਰਪੱਖ ਰੱਖਣਾ

COVID-19 ਘੁਟਾਲਿਆਂ ਅਤੇ ਦੂਸਰੇ ਘੁਟਾਲਿਆਂ ਨਾਲ ਆਸਟ੍ਰੇਲੀਆ ਵਾਸੀਆਂ ਨੂੰ ਨਿਸ਼ਾਨਾ ਬਣਾਏ ਜਾਣ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਘੁਟਾਲਾ ਕਰਨ ਵਾਲੇ ਦੁਆਰਾ ਸੰਪਰਕ ਕੀਤਾ ਗਿਆ ਹੈ ਜਾਂ ਤੁਹਾਨੂੰ ਈਮੇਲ, SMS ਜਾਂ ਫੋਨ ਕਾਲ ਦੇ ਬਾਰੇ ਸੰਦੇਹ ਹੈ, ਪਹਿਲਾਂ ਸਾਡੇ ਨਾਲ ਗੱਲ ਕਰੋ।

ਜੇ ਤੁਹਾਨੂੰ ਯਕੀਨ ਨਹੀਂ ਹੁੰਦਾ ਕਿ ATO ਨਾਲ ਹੋ ਰਹੀ ਗੱਲਬਾਤ ਸੱਚੀ ਹੈ, ਤਾਂ ਜਵਾਬ ਨਾ ਦਿਓ। ATO ਦੀ ਘੁਟਾਲਾ ਹੌਟਲਾਈਨ ਨੂੰ 1800 008 540 ਉੱਤੇ ਫੋਨ ਕਰੋ ਜਾਂ ਫਿਰ http://www.ato.gov.au/scamsਉੱਤੇ ਜਾਓ।

ਜੇ ਤੁਸੀਂ ਸੋਚਦੇ ਹੋ ਕਿ ਕਿਸੇ ਨੇ ਤੁਹਾਡੀ ਪਛਾਣ ਚੋਰੀ ਕੀਤੀ ਹੈ ਜਾਂ ਇਸਦੀ ਦੁਰਵਰਤੋਂ ਕੀਤੀ ਹੈ, ਤਾਂ ਅਸੀਂ ਮਦਦ ਕਰ ਸਕਦੇ ਹਾਂ। ਅਸੀਂ ਕਰ ਦੇਣ ਵਾਲਿਆਂ ਨੂੰ ਆਪਣੀਆਂ ਟੈਕਸ ਪਛਾਣਾਂ ਨੂੰ ਮੁੜ-ਸਥਾਪਿਤ ਕਰਨ ਵਿੱਚ ਮਦਦ ਕਰਨ ਲਈ ਜਾਣਕਾਰੀ, ਸਲਾਹ ਅਤੇ ਸਹਾਇਤਾ ਪ੍ਰਦਾਨ ਕਰਦੇ ਹਾਂ।

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਵਿਅਕਤੀ ਜਾਂ ਕਾਰੋਬਾਰ ਸਹੀ ਕੰਮ ਨਹੀਂ ਕਰ ਰਹੇ ਹਨ, ਤੁਸੀਂ ਸਾਨੂੰ ਵੀ www.ato.gov.au/tipoff ਉੱਤੇ ਦੱਸ ਸਕਦੇ ਹੋ।

ਸਰਕਾਰੀ ਭੁਗਤਾਨ ਅਤੇ ਸੇਵਾਵਾਂ

ਸਰਵਿਸਜ਼ ਆਸਟਰੇਲੀਆ ਤੁਹਾਡੀ ਵਿੱਤੀ ਮਦਦ ਕਰਨ ਦੇ ਯੋਗ ਹੋ ਸਕਦਾ ਹੈ ਭਾਂਵੇਂ ਕਿ ਤੁਹਾਨੂੰ ਪਹਿਲਾਂ ਸੈਂਟਰਲਿੰਕ ਭੁਗਤਾਨ ਨਹੀਂ ਮਿਲਦਾ। ਤੁਹਾਨੂੰ ਕਿਸੇ ਸੇਵਾ ਕੇਂਦਰ ਵਿਖੇ ਜਾਣ ਦੀ ਲੋੜ ਨਹੀਂ ਹੈ। ਤੁਸੀਂ ਸਾਡੇ ਸਵੈ-ਸੇਵਾ ਵਿਕਲਪਾਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਕਿਸੇ ਸਮਾਜ ਸੇਵਕ ਤੱਕ ਵੀ ਪਹੁੰਚ ਕਰ ਸਕਦੇ ਹੋ। ਜੇ ਤੁਸੀਂ ਪਹਿਲਾਂ ਹੀ ਸਾਡੇ ਗਾਹਕ ਹੋ, ਤਾਂ ਕਰੋਨਵਾਇਰਸ (COVID-19) ਕਰਕੇ ਸਾਡੇ ਭੁਗਤਾਨਾਂ ਅਤੇ ਸੇਵਾਵਾਂ ਵਿੱਚ ਤਬਦੀਲੀਆਂ ਆਈਆਂ ਹਨ। ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵਧੇਰੇ ਜਾਣਕਾਰੀ ਵਾਸਤੇ servicesaustralia.gov.au/covid19 ਉੱਤੇ ਜਾਓ।