ਵਿਅਕਤੀਆਂ ਅਤੇ ਪਰਿਵਾਰਾਂ ਲਈ

ਜਾਇਦਾਦ ਵਿੱਚੋਂ ਬਾਹਰ ਨਾ ਕੱਢਣਾ

ਜਾਇਦਾਦ ਵਿੱਚੋਂ ਬਾਹਰ ਕੱਢਣ ਉਪਰ ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਦੁਆਰਾ ਛੇ ਮਹੀਨਿਆਂ ਲਈ ਪਾਬੰਦੀ ਹੋਵੇਗੀ। ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਥੋੜ੍ਹੇ ਸਮੇਂ ਦੇ ਇਕਰਾਰਨਾਮਿਆਂ ਬਾਰੇ ਗੱਲਬਾਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਵਧੇਰੇ ਵੇਰਵਿਆਂ ਲਈ ਆਪਣੇ ਰਾਜ ਅਤੇ ਕੇਂਦਰੀ ਪ੍ਰਦੇਸ਼ ਦੀ ਸਰਕਾਰ ਕੋਲੋਂ ਪਤਾ ਕਰੋ।

ਰਿਟਾਇਰ ਹੋਏ ਲੋਕਾਂ ਲਈ ਘੱਟੋ ਘੱਟ ਪੈਸੇ ਕਢਵਾਉਣ ਦੇ ਦਰ ਦੇ ਵਿਕਲਪ

COVID-19 ਮਹਾਂਮਾਰੀ ਦੇ ਨਤੀਜੇ ਵਜੋਂ ਵਿੱਤੀ ਬਜ਼ਾਰਾਂ ਵਿੱਚ ਪਏ ਬਹੁਤ ਵੱਡੇ ਘਾਟਿਆਂ ਦੇ ਅਸਰ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ 2019-20 ਅਤੇ 2020-21 ਆਮਦਨ ਸਾਲਾਂ ਵਾਸਤੇ ਖਾਤਾ ਆਧਾਰਿਤ ਪੈਨਸ਼ਨਾਂ ਅਤੇ ਮਿਲਦੇ ਜੁਲਦੇ ਉਤਪਾਦਾਂ ਲਈ ਘੱਟੋ ਘੱਟ ਪੈਸੇ ਕਢਵਾਉਣ ਦੀ ਜ਼ਰੂਰਤ ਨੂੰ 50% ਨਾਲ ਘਟਾ ਦਿੱਤਾ ਗਿਆ ਹੈ।

ਵਧੇਰੇ ਜਾਣਕਾਰੀ ਲਈ, www.ato.gov.au/drawdown ਉੱਤੇ ਜਾਓ।

JobKeeper ਭੁਗਤਾਨ

ਸਰਕਾਰ ਦਾ JobKeeper ਭੁਗਤਾਨ ਕਰੋਨਾਵਾਇਰਸ (COVID-19) ਤੋਂ ਮਹੱਤਵਪੂਰਣ ਤੌਰ ਤੇ ਪ੍ਰਭਾਵਤ ਕਾਰੋਬਾਰਾਂ ਵਾਸਤੇ ਇਕ ਅਸਥਾਈ ਸਹਾਇਤਾ (ਸਬਸਿਡੀ) ਸੀ।

ਯੋਗ ਰੁਜ਼ਗਾਰਦਾਤੇ, ਇਕੱਲੇ ਵਪਾਰੀ ਅਤੇ ਹੋਰ ਸੰਸਥਾਵਾਂ ਆਪਣੇ ਯੋਗ ਕਰਮਚਾਰੀਆਂ ਵਾਸਤੇ JobKeeper ਭੁਗਤਾਨ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਸਨ। ਇਹ ATO ਦੁਆਰਾ ਹਰ ਮਹੀਨੇ ਬਕਾਏ ਵਿੱਚ ਰੁਜ਼ਗਾਰਦਾਤਾ ਨੂੰ ਅਦਾ ਕੀਤਾ ਜਾਂਦਾ ਸੀ।

ਜੇ ਉਹ ਇਕੱਲੇ ਵਪਾਰੀ ਸਨ ਤਾਂ ਕਾਰੋਬਾਰ myGov ਨੂੰ ਵਰਤ ਕੇ ATO ਔਨਲਾਈਨ ਸੇਵਾਵਾਂ ਵਿੱਚ ATO ਦੇ ਕਾਰੋਬਾਰੀ ਪੋਰਟਲ ਰਾਹੀਂ ਜਾਂ ਕਿਸੇ ਰਜਿਸਟਰਡ ਟੈਕਸ ਜਾਂ BAS ਏਜੰਟ ਰਾਹੀਂ ਵਿੱਚ JobKeeper ਭੁਗਤਾਨ ਵਾਸਤੇ ਰਜਿਸਟਰ ਕਰ ਸਕਦੇ ਸੀ।

JobKeeper ਭੁਗਤਾਨ ਬਾਰੇ ਜਾਣਕਾਰੀ ਵਾਸਤੇ www.ato.gov.au/JobKeeper ਉੱਤੇ ਜਾਓ।

ਜੌਬਮੇਕਰ ਹਾਇਰਿੰਗ ਕਰੈਡਿਟ

ਨੌਕਰੀਆਂ ਦੇ ਵਾਧੂ ਚਾਹਵਾਨ 16-35 ਸਾਲਾਂ ਦੀ ਉਮਰ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਜੌਬਮੇਕਰ ਹਾਇਰਿੰਗ ਕਰੈਡਿਟ ਸਕੀਮ ਕਾਰੋਬਾਰਾਂ ਵਾਸਤੇ ਇਕ ਉਤਸ਼ਾਹ ਸਕੀਮ ਹੈ।

ਯੋਗ ਰੁਜ਼ਗਾਰਦਾਤਾ 7 ਅਕਤੂਬਰ 2020 ਅਤੇ 6 ਅਕਤੂਬਰ 2021 ਦੇ ਵਿਚਕਾਰ ਉਹਨਾਂ ਵੱਲੋਂ ਰੱਖੇ ਗਏ ਹਰੇਕ ਯੋਗ ਵਧੀਕ ਕਰਮਚਾਰੀ ਵਾਸਤੇ ਜੌਬਮੇਕਰ ਹਾਇਰਿੰਗ ਕਰੈਡਿਟ ਭੁਗਤਾਨ ਤੱਕ ਪਹੁੰਚ ਕਰ ਸਕਦੇ ਹਨ।

ਹੋਰ ਜਾਣਕਾਰੀ ਲਈ www.ato.gov.au/jobmakerhiringcredit ਦੇਖੋ

ਪ੍ਰਣਾਲੀ ਨੂੰ ਸੁਰੱਖਿਅਤ ਅਤੇ ਨਿਰਪੱਖ ਰੱਖਣਾ

ਉਹਨਾਂ ਘੋਟਾਲਿਆਂ ਉੱਤੇ ਧਿਆਨ ਦਿਓ ਜੋ ਤੁਹਾਨੂੰ ਪੈਸੇ ਦੇਣ ਜਾਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਬਾਹਰ ਕਢਵਾਉਣ ਵਿੱਚ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ।

ਘੋਟਾਲੇਬਾਜ਼ ਅਕਸਰ ਭਰੋਸੇਯੋਗ ਸੰਸਥਾਵਾਂ ਤੋਂ ਹੋਣ ਦਾ ਨਾਟਕ ਕਰਨਗੇ, ਜਿਵੇਂ ਕਿ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO) । ਜੇ ਤੁਹਾਨੂੰ ਕਦੇ ਪੱਕਾ ਯਕੀਨ ਨਹੀਂ ਹੈ, ਕਿ ATO ਨਾਲ ਹੋ ਰਹੀ ਗੱਲਬਾਤ ਸੱਚੀ ਹੈ, ਤਾਂ ਜਵਾਬ ਨਾ ਦਿਓ। ਤੁਸੀਂ ATO ਸਕੈਮ ਹੌਟਲਾਈਨ ਨੂੰ 1800 008 540 ਉੱਤੇ ਫੋਨ ਕਰ ਸਕਦੇ ਹੋ, ਜਾਂ ਅਗਲੇਰੀ ਜਾਣਕਾਰੀ ਵਾਸਤੇ www.ato.gov.au/scams ਉੱਤੇ ਜਾ ਸਕਦੇ ਹੋ।

ਸਰਕਾਰੀ ਭੁਗਤਾਨ ਅਤੇ ਸੇਵਾਵਾਂ

ਸਰਵਿਸਜ਼ ਆਸਟ੍ਰੇਲੀਆ ਤੁਹਾਡੀ ਵਿੱਤੀ ਮਦਦ ਕਰਨ ਦੇ ਯੋਗ ਹੋ ਸਕਦਾ ਹੈ ਭਾਂਵੇਂ ਕਿ ਤੁਹਾਨੂੰ ਪਹਿਲਾਂ ਸੈਂਟਰਲਿੰਕ ਭੁਗਤਾਨ ਨਹੀਂ ਮਿਲਦਾ। ਤੁਹਾਨੂੰ ਕਿਸੇ ਸੇਵਾ ਕੇਂਦਰ ਵਿਖੇ ਜਾਣ ਦੀ ਲੋੜ ਨਹੀਂ ਹੈ। ਤੁਸੀਂ ਸਾਡੇ ਸਵੈ-ਸੇਵਾ ਵਿਕਲਪਾਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਕਿਸੇ ਸਮਾਜ ਸੇਵਕ ਤੱਕ ਵੀ ਪਹੁੰਚ ਕਰ ਸਕਦੇ ਹੋ। ਜੇ ਤੁਸੀਂ ਪਹਿਲਾਂ ਹੀ ਸਾਡੇ ਗਾਹਕ ਹੋ, ਤਾਂ ਕਰੋਨਵਾਇਰਸ (COVID-19) ਕਰਕੇ ਸਾਡੇ ਭੁਗਤਾਨਾਂ ਅਤੇ ਸੇਵਾਵਾਂ ਵਿੱਚ ਤਬਦੀਲੀਆਂ ਆਈਆਂ ਹਨ। ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵਧੇਰੇ ਜਾਣਕਾਰੀ ਵਾਸਤੇ servicesaustralia.gov.au/covid19 ਉੱਤੇ ਜਾਓ।